Balwinder Bullet – ਬਲਵਿੰਦਰ ਬੁਲਟ, ਪੰਜਾਬੀ ਥੀਏਟਰ ਅਤੇ ਫਿਲਮ ਜਗਤ ਦਾ ਇੱਕ ਚਮਕਦਾ ਨਾਂ,
ਬਲਵਿੰਦਰ ਬੁਲਟ ਜਿਸ ਨੇ ਆਪਣੇ ਕੌਮੀ ਪਹਚਾਨ ਸਿਰਫ਼ ਥੀਏਟਰ ਰਾਹੀਂ ਨਹੀਂ ਬਣਾਈ, ਸਗੋਂ ਵੱਡੇ ਪਰਦੇ ਰਾਹੀਂ ਵੀ ਦਰਸ਼ਕਾਂ ਦੇ ਦਿਲਾਂ ਵਿਚ ਆਪਣੀ ਥਾਂ ਪੱਕੀ ਕਰ ਲਈ। ਪਿੰਡ ਦੀ ਧਰਤੀ ਤੋਂ ਨਿਕਲ ਕੇ, ਬਲਵਿੰਦਰ ਨੇ ਕਦੇ ਵੀ ਆਪਣੀ ਮਿੱਟੀ ਨਾਲ ਰਿਸ਼ਤਾ ਨਹੀਂ ਟੁੱਟਣ ਦਿੱਤਾ। ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਬਲਵਿੰਦਰ ਸਿਰਫ ਅਦਾਕਾਰ ਹੀ ਨਹੀਂ ਸਗੋਂ ਇਕ ਵਧੀਆ ਲਿਖਾਰੀ ਅਤੇ ਮਨ ਮੋਹਨ ਵਾਲਾ ਗਾਇਕ ਵੀ ਹੈ । ਉਸ ਦੀ ਆਵਾਜ਼ ਵਿੱਚ ਮਿੱਟੀ ਦੀ ਖੁਸ਼ਬੂ ਅਤੇ ਅਦਾਕਾਰੀ ਵਿੱਚ ਜ਼ਿੰਦਗੀ ਦੇ ਅਸਲ ਰੰਗ ਸਾਫ਼ ਦਿਸਦੇ ਹਨ।
ਫਿਲਮਾਂ ਚ ਇਕ ਮਜ਼ਬੂਤ ਕਿਰਦਰ ਨਿਭਾਉਣ ਵਾਲਾ ਬਲਵਿੰਦਰ ਬੁਲਟ
ਜ਼ਿੰਦਗੀ ਦੇ ਇਕ ਜਨੂੰਨ ਨੇ ਕਦੋਂ ਹੌਲ਼ੀ ਹੌਲ਼ੀ ਬਲਵਿੰਦਰ ਨੂੰ ਕਲਾਕਾਰੀ ਦੀ ਦੁਨੀਆ ਵਿਚ ਦਾਖ਼ਲ ਕਰਵਾ ਦਿੱਤਾ ਇਹ ਸ਼ਾਇਦ ਉਹ ਖ਼ੁਦ ਵੀ ਨਹੀਂ ਜਾਣਦਾ ।ਉਸ ਨੇ ਮਾਂ ਬੋਲੀ ਨਾਲ ਪਿਆਰ ਜ਼ਾਹਿਰ ਕਰਨ ਲਈ ਪੰਜਾਬੀ ਮੁਹਾਰਨੀ ‘ਚ ਮੁਹੱਬਤ ਦਾ ਰੰਗ ਭਰਦਿਆਂ ਇੱਕ ਗੀਤ ‘ੳ ਅ ੲ’ ਲਿਖਿਆ ਅਤੇ ਗਾਇਆ ਵੀ। ਬੱਚਿਆਂ ਨੇ ਉਸ ਗੀਤ ਨੂੰ ਲੋਕ ਗੀਤ ਸਿਰ ਮੱਥੇ ਕਬੂਲਿਆ। ਫਿਲਮੀ ਸਫ਼ਰ ਦੀ ਗੱਲ ਕਰੀਏ , ਹੁਣ ਤੱਕ ਉਸਨੇ ਤਕਰੀਬਨ 30 ਫਿਲਮਾਂ ਵਿੱਚ ਵੰਨ ਸੁਵੰਨੇ ਕਿਰਦਾਰ ਨਿਭਾਏ। ਸੁਫ਼ਨਾ, ਡਾਕੂਆਂ ਦਾ ਮੁੰਡਾ, ਤੁਣਕਾ ਤੁਣਕਾ,ਲਾਹੌਰੀਏ , ਤੀਜਾ ਪੰਜਾਬ, ਓਏ ਭੋਲੇ ਓਏ , ਤੁਫੰਗ ਅਤੇ ਗੁਰੂ ਨਾਨਕ ਜਹਾਜ਼ ਵਰਗੀਆਂ ਹਿੱਟ ਫਿਲਮਾਂ ਚ ਇਕ ਮਜ਼ਬੂਤ ਕਿਰਦਰ ਨਿਭਾਉਣ ਵਾਲਾ ਬਲਵਿੰਦਰ ਬੁਲਟ ਲਗਾਤਾਰ ਸਿਦਕ ਅਤੇ ਲਗਨ ਨਾਲ ਇੱਕ ਜਿਗਿਆਸੂ ਸਿੱਖਣ ਦੀ ਚਾਹਤ ਰੱਖਦਾ ਹੈ।
ਉਸ ਦੀ ਪਹਿਲੀ ਵੱਡੀ ਫਿਲਮ, ਜਿਸ ਵਿੱਚ ਉਹ ਨਸ਼ਾ ਤਸਕਰਾਂ ਖਿਲਾਫ਼ ਇਨਸਾਫ਼ ਦੀ ਲੜਾਈ ਲੜਦੇ ਪੱਤਰਕਾਰ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ, ਜਿਸ ਨੇ ਬੁਲਟ ਨੂੰ ਕਲਾਕਾਰੀ ਦੀ ਦੁਨੀਆ ਵਿੱਚ ਮਜ਼ਬੂਤ ਪਛਾਣ ਦਿੱਤੀ। ਉਸ ਦਾ ਖ਼ੁਦ ਨੂੰ ਕਿਰਦਾਰ ਵਿਚ ਪੂਰੀ ਤਰ੍ਹਾਂ ਸਮਰਪਿਤ ਕਰਨ , ਬੋਲਣ ਦਾ ਅੰਦਾਜ਼ ਅਤੇ ਸਲੀਕੇ ਨਾਲ ਨਿਭਾਇਆ ਹਰ ਰੋਲ ਉਸ ਦੇ ਅੰਦਰਲੇ ਅਸਲੀ ਕਲਾਕਾਰ ਨੂੰ ਦਰਸਾਉਂਦਾ ਹੈ।
ਸਲੀਕੇ ਨਾਲ ਨਿਭਾਇਆ ਹਰ ਰੋਲ ਉਸ ਦੇ ਅੰਦਰਲੇ ਅਸਲੀ ਕਲਾਕਾਰ ਨੂੰ ਦਰਸਾਉਂਦਾ ਹੈ।
ਬਲਵਿੰਦਰ ਬੁਲਟ ਦੀ ਜ਼ਿੰਦਗੀ ਕੋਈ ਸੌਖਾ ਰਾਹ ਨਹੀਂ ਸੀ। ਸੰਘਰਸ਼, ਠੁਕਰਾਵੇ, ਅਤੇ ਹੌਸਲੇ ਦੀ ਅਣਗਿਣਤ ਕਹਾਣੀਆਂ ਉਸ ਦੇ ਸਫ਼ਰ ਨਾਲ ਜੁੜੀਆਂ ਹੋਈਆਂ ਹਨ। ਪਰ ਉਸ ਨੇ ਕਦੇ ਹਾਰ ਨਹੀਂ ਮੰਨੀ। ਉਹ ਹਰ ਵਾਰ ਇੱਕ ਨਵੇਂ ਜੋਸ਼ ਨਾਲ ਵਾਪਸ ਆਇਆ ਤੇ ਦਰਸ਼ਕਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਕਲਾਕਾਰ ਉਹੀ ਹੁੰਦਾ ਜੋ ਆਪਣੇ ਹੋਸਲੇ ਨੂੰ ਕਦੇ ਮਰਣ ਨਹੀਂ ਦਿੰਦਾ।
ਜੱਜਬੇ ਅਤੇ ਜ਼ਮੀਨ ਨਾਲ ਜੁੜੇ ਰਹਿਣ ਦਾ ਨਮੂਨਾ ਪੇਸ਼ ਕਰਦਾ ਹੈ ਬਲਵਿੰਦਰ ਬੁਲਟ -Balwinder Bullet
ਅੱਜ ਬਲਵਿੰਦਰ ਬੁਲਟ ਸਿਰਫ਼ ਇੱਕ ਨਾਮ ਨਹੀਂ, ਸਗੋਂ ਇੱਕ ਪ੍ਰੇਰਣਾ ਬਣ ਚੁੱਕਾ ਹੈ। ਉਹ ਆਪਣੀ ਆਵਾਜ਼, ਅਦਾਕਾਰੀ ਅਤੇ ਅਸਲ ਸ਼ਖਸੀਅਤ ਰਾਹੀਂ ਨਵੇਂ ਕਲਾਕਾਰਾਂ ਲਈ ਇੱਕ ਰਾਹਦਾਰੀ ਬਣ ਚੁੱਕਾ ਹੈ। ਪੰਜਾਬੀ ਸਿਨੇਮਾ ਵਿੱਚ ਉਹ ਇੱਕ ਅਜਿਹਾ ਚਿਹਰਾ ਹੈ ਜੋ ਸੱਚਾਈ, ਜੱਜਬੇ ਅਤੇ ਜ਼ਮੀਨ ਨਾਲ ਜੁੜੇ ਰਹਿਣ ਦਾ ਨਮੂਨਾ ਪੇਸ਼ ਕਰਦਾ ਹੈ।
ਜਸਵਿੰਦਰ ਗਿਰਨ – Talk Kari
Watch Balwinder Bullet Podcast on Talk kari Youtube Channel – Click here